ਵਰਕ ਸ਼ਾਪ ਦੀ ਸੁਰੱਖਿਆਵਾਂ ਤੇ ਸਾਵਧਾਨੀਆਂ

 ਪ੍ਰਸ਼ਨ- ਸਿਖਿਆਰਥੀ ਨੂੰ ਵਰਕਸ਼ਾਪ ਵਿਚ ਕਿਹੜੀਆਂ-2 ਸੁਰੱਖਿਆਵਾਂ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਉੱਤਰ- ਵਰਕਸ਼ਾਪ ਵਿਚ ਵਰਤੀਆਂ ਜਾਣ ਵਾਲੀਆਂ ਸੁਰੱਖਿਆਵਾਂ ਅਤੇ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ :-

1. ਵਰਕਸ਼ਾਪ ਵਿਚ ਕਿਸੇ ਵੀ ਉਪਕਰਨ ਨਾਲ ਬੇਲੋੜੀ ਛੇੜਖਾਨੀ ਨਹੀਂ ਕਰਨੀ ਚਾਹੀਦੀ।

2. ਬਗੈਰ ਜਾਣਕਾਰੀ ਤੋਂ ਅਤੇ ਇੰਸਟੈਕਟਰ ਦੀ ਆਗਿਆ ਤੋਂ ਬਿਨਾਂ, ਕਿਸੇ ਵੀ ਉਪਕਰਨ, ਮਸ਼ੀਨ ਨੂੰ ਚਲਾਉਣਾ ਨਹੀਂ ਚਾਹੀਦਾ।

3.ਵਰਕਸ਼ਾਪ ਵਿਚ ਹਮੇਸ਼ਾ ਹੀ ਚੁਸਤ ਰਹਿਣਾ ਚਾਹੀਦਾ ਹੈ।

4. ਵਰਕਸ਼ਾਪ ਵਿਚ ਹਮੇਸ਼ਾ ਹੀ ਬੂਟ ਪਾਉਣੇ ਚਾਹੀਦੇ ਹਨ।

5. ਟੂਲਾਂ ਅਤੇ ਔਜ਼ਾਰਾਂ ਨੂੰ ਉਹਨਾਂ ਦੀ ਸਹੀ ਜਗ੍ਹਾਂ ਤੇ ਰੱਖੋ।

6. ਵਰਕਸ਼ਾਪ ਦਾ ਫਰਸ਼ ਸਾਫ ਸੁਥਰਾ ਹੋਣਾ ਚਾਹੀਦਾ ਹੈ।ਉਸ ਉਤੇ ਤੇਲ ਜਾਂ ਗਰੀਸ ਆਦਿ ਨਾ ਡੁਲਣ ਦਿਓ।

7. ਵਰਕਸ਼ਾਪ ਵਿਚ ਭਾਰੀਆਂ ਵਸਤਾਂ ਨੂੰ ਪੂਰੀ ਸਾਵਧਾਨੀ ਨਾਲ ਚੁੱਕਣਾ ਚਾਹੀਦਾ ਹੈ।

8. ਵਰਕਸ਼ਾਪ ਵਿਚ ਚੱਲਦੀ ਮਸ਼ੀਨ ਨੂੰ ਸਾਫ ਨਹੀਂ ਕਰਨਾ ਚਾਹੀਦਾ।

9. ਵਰਕਸ਼ਾਪ ਵਿਚ ਜਿਹੜੇ ਕੱਪੜੇ ਪਾਉਣ ਦੀ ਆਗਿਆ ਦਿੱਤੀ ਗਈ ਹੈ।ਉਹਨਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।

10. ਵਰਕਸ਼ਾਪ ਵਿਚ ਮਸ਼ੀਨਾਂ ਤੇ ਲੱਗੇ ਹੋਏ ਸੇਫਟੀ ਡਿਵਾਈਸ ਨੂੰ ਕਦੇ ਵੀ ਨਹੀਂ ਛੇੜਨਾ ਚਾਹੀਦਾ।

11. ਵਰਕਸ਼ਾਪ ਵਿਚ ਪਾਣੀ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।

12. ਕਦੇ ਵੀ ਬੰਦ ਕਮਰੇ ਵਿਚ ਗੈਸਾਂ ਤੇ ਕੰਮ ਨਹੀਂ ਕਰਨਾ ਚਾਹੀਦਾ।

13. ਗੈਸ ਸਿਲੰਡਰ ਨੂੰ ਪੂਰੀ ਤਰ੍ਹਾਂ ਨਾ ਭਰੋ।

14. ਵੈਲਡਿੰਗ ਜਾਂ ਗ੍ਰੈਂਡਿੰਗ ਕਰਦੇ ਸਮੇਂ ਅੱਖਾਂ ਤੇ ਹਮੇਸ਼ਾ ਚਸ਼ਮੇ ਦੀ ਵਰਤੋਂ ਕਰਨੀ ਚਾਹੀਦੀ ਹੈ।

15. ਗਲਾਸ ਵੂਲ ਨੂੰ ਮਸ਼ੀਨਾਂ ਵਿਚ ਭਰਨ ਸਮੇਂ ਚਮੜੇ ਜਾਂ ਰਬੜ ਦੇ ਦਸਤਾਨੇ ਵਰਤਣੇ ਚਾਹੀਦੇ ਹਨ।

16. ਪਾਣੀ ਅਤੇ ਤੇਜ਼ਾਬ ਮਿਲਾਉਂਦੇ ਸਮੇਂ ਹਮੇਸ਼ਾ ਪਾਣੀ ਵਿਚ ਤੇਜ਼ਾਬ ਨੂੰ ਮਿਲਾਉਣਾ ਚਾਹੀਦਾ ਹੈ।

17. ਲੋਹੇ ਅਤੇ ਤਾਰਾਂ, ਕਿੱਲਾਂ ਨੂੰ ਫਰਸ਼ ਤੇ ਨਹੀਂ ਸੁੱਟਣਾ ਚਾਹੀਦਾ।

18. ਪੈਟਰੋਲ, ਸਪਰਿਟ ਜਾਂ ਮਿੱਟੀ ਦੇ ਤੇਲ ਜਿਹੀਆਂ ਜਲਨਸ਼ੀਲ ਵਸਤੂਆਂ ਕੋਲ ਕਦੇ ਵੀ ਮਾਚਿਸ ਜਾਂ ਕਿਸੇ ਹੋਰ ਅੱਗ ਬਾਲਣ ਵਾਲੇ ਯੰਤਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

19. ਵਰਕਸ਼ਾਪ ਵਿਚ ਜਲੇ ਹੋਏ ਫਿਊਜ਼ ਨੂੰ ਬਦਲਣ ਤੋਂ ਪਹਿਲਾਂ ਮੇਨ ਸਵਿੱਚ ਨੂੰ ਬੰਦ ਕਰ ਲੈਣਾ ਚਾਹੀਦਾ ਹੈ।

20.  ਤਿੱਖੇ ਜਾਂ ਤੇਜ ਧਾਰ ਵਾਲੇ ਔਜ਼ਾਰਾਂ ਨੂੰ ਕਦੇ ਵੀ ਜੇਬ ਵਿੱਚ ਨਹੀਂ ਰੱਖਣਾ ਚਾਹੀਦਾ।

21. ਕੰਮ ਕਰਦੇ ਸਮੇਂ ਹਮੇਸ਼ਾ ਲੋੜੀਂਦੇ ਔਜਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਪਲਾਸ ਤੋਂ ਹਥੌੜੇ ਦਾ ਕੰਮ ਜਾਂ ਪੈਚਕਸ ਤੋਂ ਛੈਣੀ ਦਾ ਕੰਮ ਨਾ ਲਓ।

22. ਵਰਕਸ਼ਾਪ ਵਿਚ ਮਸ਼ੀਨ ਤੇ ਕੰਮ ਕਰਦੇ ਸਮੇਂ ਉਂਗਲਾਂ ਵਿਚ ਛੱਲੇ, ਹੱਥ ਵਿਚ ਘੜੀ ਜਾਂ ਕੜੇ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।

23. ਵਰਕਸ਼ਾਪ ਵਿਚ ਮਸ਼ੀਨਾਂ ਨਾਲ ਕਟਿਆ ਹੋਇਆ ਬੁਰਾ ਹੱਥਾਂ ਨਾਲ ਨਾਲ ਸਾਫ ਨਹੀਂ ਕਰਨਾ ਚਾਹੀਦਾ।

24. ਵਰਕਸ਼ਾਪ ਵਿਚ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ


Comments

Popular posts from this blog

ਪਿੰਡ ਜੜੋਤ ਵਿੱਚ 15 ਜੁਲਾਈ 2019 ਨੂੰ ਆਇਆ ਪਾਣੀ (ਹੜ੍) 15 july 2019 flood in village jarout ,punjab region

picture hub, village jarout, punjab ਤਸਵੀਰ ਹੱਬ ,ਪਿੰਡ ਜੜੋਤ, ਪੰਜਾਬ

ਫੋਟੋਆਂ ਹੀ ਫੋਟੋਆਂ