picture hub, village jarout, punjab ਤਸਵੀਰ ਹੱਬ ,ਪਿੰਡ ਜੜੋਤ, ਪੰਜਾਬ

ਪਿੰਡ ਜੜੋਤ

 ਪਿੰਡ ਜੜੋਤ, ਪੰਜਾਬ ਦੇ ਡੇਰਾਬੱਸੀ ਹਲਕੇ ਦਾ, ਹਰਿਆਣਾ -ਪੰਜਾਬ ਹੱਦ ਤੇ ਪੰਜਾਬ ਦਾ ਅਖੀਰਲਾ ਪਿੰਡ ਹੈ। ਆਪਣੇ ਇਲਾਕੇ ਵਿਚ ਇਹ ਕਾਫੀ ਵੱਡਾ ਪਿੰਡ ਹੈ ਤੇ ਵੱਧ ਵਸੋਂ ਹੋਣ ਕਾਰਨ ਇਲਾਕੇ ਵਿੱਚ ਕਾਫੀ ਪ੍ਰ੍ਸਿੱਧ ਹੈ।

ਲਾਲਾ ਵਾਲਾ ਪੀਰ , ਜੜੋਤ Lalan wala peer , Jarout  

ਸਭ ਤੋਂ ਪਹਿਲਾਂ ਗੱਲ ਕਰਦੇ ਪਿੰਡ ਜੜੋਤ, ਵਿੱਚ ਅੱਡੇ ਦੇ ਨੇਡ਼ੇ ਸਥਿਤ ਲਾਲਾ ਵਾਲੇ ਪੀਰ , ਦੀ ਜਿੱਥੇ ਹਰ ਵੀਰਵਾਰ ਨੂੰ ਮੇਲਾ ਲੱਗਦਾ ਹੈ , ਹਰ ਸਾਲ ਜੇਠ - ਹਾੜ ਦੇ ਮਹੀਨੇ ਵਿੱਚ ਇਥੇ ਵੱਡੇ ਮੇਲੇ ਲੱਗਦੇ ਹਨ ਜਦੋਂ ਇਹ ਜੇਠ -ਹਾੜ ਮੇਲੇ ਲੱਗਦੇ ਹਨ ਤਾਂ ਇਥੇ ਲਾਲਾ ਵਾਲੇ ਪੀਰ ਤੇ ਲੋਕੀ ਦੂਰ- ਦੂਰ ਤੋਂ ਮੱਥਾ ਟੇਕਣ ਆਉਂਦੇ ਹਨ ਤੇ ਇਥੇ ਜਿਹੜੇ ਦੁਕਾਨਦਾਰ ਹੁੰਦੇ ਨੇ ਉਹ ਮੇਲੇ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਹੀ ਆਪਣੀ ਦੁਕਾਨ ਲਗਾ ਲੈਂਦੇ ਕੇ ਕਿਉਂਕਿ ਜੇਠ - ਹਾੜ ਦੇ ਮੇਲਿਆਂ ਤੇ ਸਵੇਰੇ 4.00 ਤੋਂ ਹੀ ਮੱਥਾ ਟਿਕਣਾ ਸ਼ੁਰੂ ਹੋ ਜਾਂਦਾ ਹੈ ਤੇ ਦੇਰ ਸ਼ਾਮ ਨੂੰ 11.00 ਵਜੇ ਤੱਕ  ਮੱਥਾ ਟਿਕਦਾ ਹੈ ਇੱਥੇ ਦੀ ਮਾਨਤਾ ਹੈ ਜੇ ਕਿਸੇ ਦੇ ਕੋਈ ਫੋਡ਼ਾ-ਫਿਨਸੀ  ਜਾਂ ਰਸੌਲੀ ਆਦਿ ਹੋਵੇ ਤਾਂ ਲਾਲਾ ਵਾਲੇ ਪੀਰ ਦੀ ਸੁਖਨਾ ਨਾਲ ਠੀਕ ਹੋ ਜਾਂਦੀ ਹੈ। ਇਸੇ ਤਰਾਂ ਕਿਸੇ ਕੋਲ ਸੰਤਾਨ ਨਹੀਂ ਹੁੰਦੀ, ਓਹਨਾ ਦੀ ਵੀ ਮਨੋਕਾਮਨਾ  ਪੂਰੀ ਹੁੰਦੀ ਹੈ। ਇਥੇ ਮੇਲੇ ਵਾਲੇ ਦਿਨ ਰੌਣਕ ਵੇਖਣ ਵਾਲੀ ਹੁੰਦੀ ਹੈ। ਇਹ ਜੋਂ ਹੇਠਾਂ ਕੁੱਝ ਫੋਟੋਆਂ ਨੇ ਇਹ ਮੈਂ ਆਪਣੇ nokia 3 mobile ਦੇ ਪਿਛਲੇ camera ਨਾਲ ਲਈਆਂ ਸਨ। ਇਸ ਦਿਨ ਮੇਰੀ ਛੁੱਟੀ ਹੁੰਦੀ ਹੈ ਇਹ ਜੁਲਾਈ 2019  ਦਾ ਆਖਰੀ ਐਤਵਾਰ ਸੀ ਤਾਂ ਮੈ ਘਰ ਤੋਂ ਅੱਡੇ ਤੱਕ ਕੋਈ ਕੰਮ ਆਇਆ ਸੀ ਤੇ ਘੁੰਮਦੇ ਹੋਏ ਲਾਲਾਂ ਵਾਲੇ ਪੀਰ ਤੇ ਪਾਣੀ ਪੀਣ ਲਈ ਗਿਆ ਸੀ ਬੱਸ ਉਸੇ ਵੇਲੇ ਆਹ ਫੋਟੋਆ ਲਈਆਂ ਸੀ 










ਅੱਡਾ, ਪਿੰਡ ਜੜੋਤ (Adda , Village Jarout) 

ਪਿੰਡ ਜੜੋਤ ਦਾ ਅੱਡਾ ਇੱਕ ਕਾਫੀ ਪੁਰਾਣਾ ਪਿੰਡ ਅੱਡਾ ਹੈ ਜੋ ਪਿਛਲੇ ਕਾਫੀ ਸਮੇਂ ਤੋਂ  ਆਪਣੀ ਇੱਕ  ਖਾਸ ਪਹਿਚਾਣ ਰੱਖਦਾ ਹੈ ਇੱਥੇ ਇੱਕ ਪਰਿਵਾਰ(ਇਸਰ  ਸਿੰਘ  ਦਾ )ਰਹਿੰਦਾ ਹੈ ਜਿਹਨਾਂ ਨੇ ਇੱਥੇ ਹੀ ਦੁਕਾਨਾਂ ਬਣਾਈਆਂ ਹਨ ਤੇ ਇੱਥੇ ਹੀ ਕੁੱਝ ਹੋਰ ਵੀ ਦੁਕਾਨਾਂ ਹਨ ਜਿਹਨਾਂ ਵਿੱਚ ਨਿਰਮਲ ਪਕੋੜੇ ਵਾਲਾ , ਸੰਜੂ ਪਕੌਡ਼ੇ ਵਾਲਾ ,ਪਾਰਾ ਪਕੌਡ਼ੇ ਵਾਲਾ , ਕੂਕੁ ਕਬਾੜੀ ,Nidhi arvind: Sanitary and Electrical Store  ਅਤੇ Punjab National  Bank, Jarout ਆਦਿ 
 ਇਹ ਕੁੱਝ ਫੋਟੋਆਂ ਨੇ ਪਿੰਡ  ਜੜੋਤ, ਅੱਡੇ ਦੀਆਂ ..........


  ਇਹ ਫੋਟੋ ਰਾਹੁਲ ਬਈ ਜੀ ਦੇ ਭੈਣ ਦੇ ਵਿਆਹ ਤੇ ਲਈ ਸੀ ਰਵੀ ਕੁਮਾਰ ਦੇ ਫੋਨ ਤੋਂ :-.....

















Comments

Post a Comment

Popular posts from this blog

ਪਿੰਡ ਜੜੋਤ ਵਿੱਚ 15 ਜੁਲਾਈ 2019 ਨੂੰ ਆਇਆ ਪਾਣੀ (ਹੜ੍) 15 july 2019 flood in village jarout ,punjab region

ਫੋਟੋਆਂ ਹੀ ਫੋਟੋਆਂ