Posts

Showing posts from 2021

ਵਰਕ ਸ਼ਾਪ ਦੀ ਸੁਰੱਖਿਆਵਾਂ ਤੇ ਸਾਵਧਾਨੀਆਂ

 ਪ੍ਰਸ਼ਨ- ਸਿਖਿਆਰਥੀ ਨੂੰ ਵਰਕਸ਼ਾਪ ਵਿਚ ਕਿਹੜੀਆਂ-2 ਸੁਰੱਖਿਆਵਾਂ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ? ਉੱਤਰ- ਵਰਕਸ਼ਾਪ ਵਿਚ ਵਰਤੀਆਂ ਜਾਣ ਵਾਲੀਆਂ ਸੁਰੱਖਿਆਵਾਂ ਅਤੇ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ :- 1. ਵਰਕਸ਼ਾਪ ਵਿਚ ਕਿਸੇ ਵੀ ਉਪਕਰਨ ਨਾਲ ਬੇਲੋੜੀ ਛੇੜਖਾਨੀ ਨਹੀਂ ਕਰਨੀ ਚਾਹੀਦੀ। 2. ਬਗੈਰ ਜਾਣਕਾਰੀ ਤੋਂ ਅਤੇ ਇੰਸਟੈਕਟਰ ਦੀ ਆਗਿਆ ਤੋਂ ਬਿਨਾਂ, ਕਿਸੇ ਵੀ ਉਪਕਰਨ, ਮਸ਼ੀਨ ਨੂੰ ਚਲਾਉਣਾ ਨਹੀਂ ਚਾਹੀਦਾ। 3.ਵਰਕਸ਼ਾਪ ਵਿਚ ਹਮੇਸ਼ਾ ਹੀ ਚੁਸਤ ਰਹਿਣਾ ਚਾਹੀਦਾ ਹੈ। 4. ਵਰਕਸ਼ਾਪ ਵਿਚ ਹਮੇਸ਼ਾ ਹੀ ਬੂਟ ਪਾਉਣੇ ਚਾਹੀਦੇ ਹਨ। 5. ਟੂਲਾਂ ਅਤੇ ਔਜ਼ਾਰਾਂ ਨੂੰ ਉਹਨਾਂ ਦੀ ਸਹੀ ਜਗ੍ਹਾਂ ਤੇ ਰੱਖੋ। 6. ਵਰਕਸ਼ਾਪ ਦਾ ਫਰਸ਼ ਸਾਫ ਸੁਥਰਾ ਹੋਣਾ ਚਾਹੀਦਾ ਹੈ।ਉਸ ਉਤੇ ਤੇਲ ਜਾਂ ਗਰੀਸ ਆਦਿ ਨਾ ਡੁਲਣ ਦਿਓ। 7. ਵਰਕਸ਼ਾਪ ਵਿਚ ਭਾਰੀਆਂ ਵਸਤਾਂ ਨੂੰ ਪੂਰੀ ਸਾਵਧਾਨੀ ਨਾਲ ਚੁੱਕਣਾ ਚਾਹੀਦਾ ਹੈ। 8. ਵਰਕਸ਼ਾਪ ਵਿਚ ਚੱਲਦੀ ਮਸ਼ੀਨ ਨੂੰ ਸਾਫ ਨਹੀਂ ਕਰਨਾ ਚਾਹੀਦਾ। 9. ਵਰਕਸ਼ਾਪ ਵਿਚ ਜਿਹੜੇ ਕੱਪੜੇ ਪਾਉਣ ਦੀ ਆਗਿਆ ਦਿੱਤੀ ਗਈ ਹੈ।ਉਹਨਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। 10. ਵਰਕਸ਼ਾਪ ਵਿਚ ਮਸ਼ੀਨਾਂ ਤੇ ਲੱਗੇ ਹੋਏ ਸੇਫਟੀ ਡਿਵਾਈਸ ਨੂੰ ਕਦੇ ਵੀ ਨਹੀਂ ਛੇੜਨਾ ਚਾਹੀਦਾ। 11. ਵਰਕਸ਼ਾਪ ਵਿਚ ਪਾਣੀ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। 12. ਕਦੇ ਵੀ ਬੰਦ ਕਮਰੇ ਵਿਚ ਗੈਸਾਂ ਤੇ ਕੰਮ ਨਹੀਂ ਕਰਨਾ ਚਾਹੀਦਾ। 13. ਗੈਸ ਸਿਲੰਡਰ ਨੂੰ ਪੂਰੀ ਤਰ੍ਹਾਂ ਨਾ ਭਰੋ। 14. ਵੈਲਡਿੰਗ ਜਾਂ ਗ੍ਰੈਂਡ...

ਫਿਊਜ਼ (fuse)

Image
    ਫਿਊਜ਼ ਇਲੈਕਟ੍ਰਿਕ ਸਰਕਟ ਵਿਚ ਲੱਗਿਆ ਹੋਇਆ ਇਕ ਸੇਫਟੀ ਡਿਵਾਈਸ ਹੈ।ਇਹ ਸਰਕਟ ਵਿਚ ਸੀਰੀਜ਼ ਵਿਚ ਲੱਗੀ ਹੋਈ ਇਕ ਸੋਫਟ ਤਾਰ ਹੁੰਦੀ ਹੈ। ਜੋ ਕਿ ਸਰਕਟ ਵਿਚ ਜ਼ਿਆਦਾ ਲੋਡ ਜਾਂ ਸਰਕਟ ਵਿਚ ਸੋਰਟ ਹੋਣ ਦੇ ਕਾਰਨ ਨਿਸਚਿਤ ਤਾਪ ਦਰ ਤੇ ਸਰਕਟ ਕਰੰਟ ਦੇ ਵਹਿਣ ਤੋਂ ਆਪ ਹੀ ਪਿੰਗਲ ਕੇ ਕਰੰਟ ਦੇ ਵਹਿਣ ਦਾ ਰਸਤਾ ਤੋੜ ਦਿੰਦਾ ਹੈ ਅਤੇ ਉਪਕਰਣਾਂ ਨੂੰ ਜਲਣ ਤੋਂ ਸੁਰੱਖਿਅਤ ਰੱਖਦਾ ਹੈ। ਫਿਊਜ਼ ਕਿਸੇ ਵੀ ਸਰਕਟ ਵਿਚ ਲੱਗੇ ਹੋਏ ਉਪਕਰਣਾਂ ਦੀ ਸੁਰੱਖਿਆ ਲਈ ਵਰਤੀ ਜਾਣ ਵਾਲੀ ਇਕ ਛੋਟੀ ਜਿਹੀ ਡਿਵਾਈਸ ਹੁੰਦੀ ਹੈ ਜਿਸ ਵਿਚ ਬਹੁਤ ਹੀ ਪਤਲੀ ਤਾਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਤਾਰ ਦੀ ਮੋਟਾਈ ਦਾ ਅਤੇ ਸਰਕਟ ਦੇ ਲੋਡ ਦਾ ਸਿੱਧੇ ਤੌਰ ਤੇ ਸੰਬੰਧ ਹੁੰਦਾ ਹੈ ਜਿਨ੍ਹਾਂ ਜਿਆਦਾ ਲੋਡ ਹੁੰਦਾ ਹੈ ਤਾਰ ਦੀ ਮੋਟਾਈ ਵੀ ਉਸੇ ਹਿਸਾਬ ਨਾਲ ਹੁੰਦੀ ਹੈ।ਇੱਕ ਨਿਸਚਿਤ ਲੋਡ ਤੱਕ ਇਹ ਫਿਊਜ਼ ਸਹੀ ਕੰਮ ਕਰਦਾ ਰਹੇਗਾ ਪਰ ਜਦੋਂ ਕਿਸੇ ਕਾਰਨ ਤੋਂ ਸਰਕਟ ਵਿਚ ਨਿਸਚਿਤ ਤੋਂ ਜਿਆਦਾ ਲੋਡ ਹੋਵੇਗਾ ਤਾਂ ਇਹ ਫਿਊਜ਼ ਦੀ ਤਾਰ ਗਰਮ ਹੋਣਾ ਸ਼ੁਰੂ ਹੋ ਜਾਵੇਗੀ ਅਤੇ ਪਿੰਗਲ ਕੇ ਬਿੱਜਲੀ ਸਰਕਟ ਨੂੰ ਤੋੜ ਦਿੰਦੀ ਹੈ ਜਿਸ ਕਰਕੇ ਉਪਕਰਨ ਜਲਣ ਤੋਂ ਬੱਚ ਜਾਂਦਾ ਹੈ । ਫਿਊਜ਼ ਤਾਰ ਦੇ ਲਈ ਟੀਨ(tin), ਲੀਡ(Lead), ਜਿਸਤ(Zinc) ਅਤੇ ਕਾਪਰ(Copper) ਜਿਹੀਆਂ ਵਧਿਆ ਧਾਤੂਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਫਿਊਜ਼ ਦੀ ਫੋਟੋਆਂ ਤੁਸੀਂ google ਤੇ ਵੇਖ ਸਕਦੇ ਹੋ ਜਿਸ ਤੋਂ ਸਾਨੂੰ ਇਸ ਨੂੰ ਸਮਝਣ ਵਿਚ ਆਸਾਨੀ ਹੋ...

ਪਿੰਡ ਜੜੋਤ ਵਿੱਚ 15 ਜੁਲਾਈ 2019 ਨੂੰ ਆਇਆ ਪਾਣੀ (ਹੜ੍) 15 july 2019 flood in village jarout ,punjab region

Image
 ਪਿੰਡ ਜੜੋਤ, ਵਿੱਚ ਪਿੱਛਲੇ ਦੋ ਦਿਨ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਹੜ੍(flood ) ਜਿਹੇ ਹਾਲਤ ਹੋ ਗਏ ਸੀ। ਜਿਹੜੇ ਘਰ ਪਿੰਡ ਦੇ ਬਾਹਰਲੇ ਪਾਸੇ ਸੀ ਉਹਨਾਂ ਨੂੰ ਘਰ  ਚ ਪਾਣੀ ਆਣ  ਕਾਰਨ ਬਹੁਤ ਪਰੇਸ਼ਾਨੀ  ਦਾ ਸਾਹਮਣਾ ਕਰਨਾ ਪਿਆ , 15 ਜੁਲਾਈ 2019, ਨੂੰ ਪਿੰਡ ਤੋਂ ਬਾਹਰ ਜਾਣ  ਵਾਲੇ, ਸਾਰੇ ਰਸਤੇ ਪਾਣੀ ਕਾਰਨ ਬੰਦ ਹੋ ਗਏ ਸੀ ਹੇਠਾਂ ਕੁਝ ਫੋਟੋਆਂ ਨੇ 15 ਜੁਲਾਈ 2019 ਹੜ੍(flood ) ਵਾਲੇ ਦਿਨ ਦੀਆਂ :- ਇਸ ਉਤੇ ਵਾਲੀ ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿੰਨਾ ਪਾਣੀ ਆਇਆ ਸੀ ,ਕਮਿਊਨਿਟੀ ਸੈਂਟਰ ਦਾ ਫ਼ਰਸ਼ (floor ) ਜੋ ਕੇ ਜਮੀਨ ਤੋਂ 1' ਤੋਂ ਲੈਕੇ 1.5' foot ਉੱਚਾ ਹੈ ਪਾਣੀ ਉਸਦੇ ਉਪਰ ਤੋਂ ਲੰਘ ਰਿਹਾ ਹੈ।  ਇਸ ਫੋਟੋ ਵਿਚ ਤਾਂ ਇਸ ਤਰਾਂ ਜਾਪਦਾ ਜਿਵੇਂ ਕਮਿਊਨਿਟੀ ਸੈਂਟਰ ਤੇ ਨਾਲੇ ਬਣੀ ਛੱਤ, ਪਾਣੀ ਚ ਤੈਰ ਰਹੇ ਹੋਣ.. 14 ਜੁਲਾਈ 2019 ਦੁਪਹਿਰ ਤੋਂ ਲੈਕੇ 16 ਜੁਲਾਈ 2019 ਸ਼ਾਮ ਤਕ ਪਾਣੀ ਆਣ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 16 ਜੁਲਾਈ 2019 ਸ਼ਾਮ ਤੋਂ ਬਾਅਦ ਜਦੋਂ ਪਾਣੀ ਉਤਰ(ਲੰਘ )ਗਿਆ ਤਾਂ ਪਿੰਡ ਵਾਸੀਆਂ ਨੇ ਸਕੂਨ ਦਾ ਸਾਹ ਲਿਆ। ਸਾਡੇ ਪਿੰਡ  ਜੜੋਤ ਦੀ, ਪਿੰਡ ਤੋਂ ਅੱਡੇ ਤਕ ਜਾਣ ਵਾਲੀ ਸੜਕ ਪਾਣੀ ਕਾਰਨ ਕਈ ਥਾਂ ਤੋਂ ਟੁੱਟ ਗਈ ਤੇ ਕਾਫੀ ਟੋਏ ਪੈ ਗਏ ਸੜਕ ਵਿੱਚ। Jarout Stadium ( ਖੇਡ  ਮੈਦਾਨ,  ਜੜੋਤ) ਇਹ ਫੋਟ...

ਬੋਲਦੀਆਂ ਤਸਵੀਰਾਂ

Image
ਇਹ ਫੋਟੋਆਂ ਅਸੀਂ free ਸਮੇਂ ਵਿੱਚ ਅਜੇ ਬਈ ਜੀ ਦੇ ਪਲਾਟ ਤੋਂ ਇੱਕ ਪੇੜ ਨੂੰ ਕੱਟਦੇ ਸਮੇਂ ਮੇਰੇ ਅਤੇ ਅਜੈ ਦੇ ਫੋਨ ਤੋਂ ਲਈਆਂ ਸਨ:- ਇਹ ਫੋਟੋ ਆ ਇੱਕ ਪੁਰਾਣੇ ਦਰੇਕ ਦੇ ਤਣੇ ਦੀ ਜਿਸ ਨੂੰ ਅਸੀਂ ਜੜ੍ਹੋਂ ਕੱਢਿਆ ਸੀ ਇਸ ਫੋਟੋ ਚ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਹੈ ਕਿ ਇਸ ਤਣੇ ਵਿੱਚ ਇੱਕ ਛੇਕ ਹੈ ਸ਼ਾਇਦ ਇਹ ਛੇਕ ਕਿਸੇ ਪੰਛੀ ਨੇ ਬਣਾਈਆਂ ਹੋਵੇਗਾ ਕਿਉਂਕਿ ਜਦੋਂ ਮੇਰੇ ਨਾਲ ਮੇਰਾ ਭਾਈ ਵਿਸ਼ਾਲ ਸੀ ਉਸ ਨੇ ਜਦੋਂ ਇਸ ਛੇਕ ਵਿੱਚ ਪਾਣੀ ਪਾਇਆ ਤੇ ਉਸ ਚੋਂ ਦੋ ਅੰਡੇ ਨਿੱਕਲੇ ਸੀ ਪਰ ਸਾਡੀ ਗਲਤੀ ਕਾਰਨ ਉਹ ਅੰਡੇ ਖਰਾਬ ਹੋ ਗਏ ਤੇ ਮੈਂ ਅੱਜ ਵੀ ਆਹੀ  ਸੋਚਦਾ ਕਿ ਜੇਕਰ ਅਸੀਂ ਉਸ ਰੁੱਖ ਨੂੰ ਨਾ ਕੱਟਦੇ ਤਾਂ ਉਸ ਪੰਛੀ ਦੇ ਉਹ ਆਂਡੇ ਬੱਚ