Posts

Showing posts from 2019

picture hub, village jarout, punjab ਤਸਵੀਰ ਹੱਬ ,ਪਿੰਡ ਜੜੋਤ, ਪੰਜਾਬ

Image
ਪਿੰਡ ਜੜੋਤ  ਪਿੰਡ ਜੜੋਤ, ਪੰਜਾਬ ਦੇ ਡੇਰਾਬੱਸੀ ਹਲਕੇ ਦਾ, ਹਰਿਆਣਾ -ਪੰਜਾਬ ਹੱਦ ਤੇ ਪੰਜਾਬ ਦਾ ਅਖੀਰਲਾ ਪਿੰਡ ਹੈ। ਆਪਣੇ ਇਲਾਕੇ ਵਿਚ ਇਹ ਕਾਫੀ ਵੱਡਾ ਪਿੰਡ ਹੈ ਤੇ ਵੱਧ ਵਸੋਂ ਹੋਣ ਕਾਰਨ ਇਲਾਕੇ ਵਿੱਚ ਕਾਫੀ ਪ੍ਰ੍ਸਿੱਧ ਹੈ। ਲਾਲਾ ਵਾਲਾ ਪੀਰ , ਜੜੋਤ Lalan wala peer , Jarout   ਸਭ ਤੋਂ ਪਹਿਲਾਂ ਗੱਲ ਕਰਦੇ ਪਿੰਡ ਜੜੋਤ, ਵਿੱਚ ਅੱਡੇ ਦੇ ਨੇਡ਼ੇ ਸਥਿਤ ਲਾਲਾ ਵਾਲੇ ਪੀਰ , ਦੀ ਜਿੱਥੇ ਹਰ ਵੀਰਵਾਰ ਨੂੰ ਮੇਲਾ ਲੱਗਦਾ ਹੈ , ਹਰ ਸਾਲ ਜੇਠ - ਹਾੜ ਦੇ ਮਹੀਨੇ ਵਿੱਚ ਇਥੇ ਵੱਡੇ ਮੇਲੇ ਲੱਗਦੇ ਹਨ ਜਦੋਂ ਇਹ ਜੇਠ -ਹਾੜ ਮੇਲੇ ਲੱਗਦੇ ਹਨ ਤਾਂ ਇਥੇ ਲਾਲਾ ਵਾਲੇ ਪੀਰ ਤੇ ਲੋਕੀ ਦੂਰ- ਦੂਰ ਤੋਂ ਮੱਥਾ ਟੇਕਣ ਆਉਂਦੇ ਹਨ ਤੇ ਇਥੇ ਜਿਹੜੇ ਦੁਕਾਨਦਾਰ ਹੁੰਦੇ ਨੇ ਉਹ ਮੇਲੇ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਹੀ ਆਪਣੀ ਦੁਕਾਨ ਲਗਾ ਲੈਂਦੇ ਕੇ ਕਿਉਂਕਿ ਜੇਠ - ਹਾੜ ਦੇ ਮੇਲਿਆਂ ਤੇ ਸਵੇਰੇ 4.00 ਤੋਂ ਹੀ ਮੱਥਾ ਟਿਕਣਾ ਸ਼ੁਰੂ ਹੋ ਜਾਂਦਾ ਹੈ ਤੇ ਦੇਰ ਸ਼ਾਮ ਨੂੰ 11.00 ਵਜੇ ਤੱਕ  ਮੱਥਾ ਟਿਕਦਾ ਹੈ ਇੱਥੇ ਦੀ ਮਾਨਤਾ ਹੈ ਜੇ ਕਿਸੇ ਦੇ ਕੋਈ ਫੋਡ਼ਾ-ਫਿਨਸੀ  ਜਾਂ ਰਸੌਲੀ ਆਦਿ ਹੋਵੇ ਤਾਂ ਲਾਲਾ ਵਾਲੇ ਪੀਰ ਦੀ ਸੁਖਨਾ ਨਾਲ ਠੀਕ ਹੋ ਜਾਂਦੀ ਹੈ। ਇਸੇ ਤਰਾਂ ਕਿਸੇ ਕੋਲ ਸੰਤਾਨ ਨਹੀਂ ਹੁੰਦੀ, ਓਹਨਾ ਦੀ ਵੀ ਮਨੋਕਾਮਨਾ  ਪੂਰੀ ਹੁੰਦੀ ਹੈ। ਇਥੇ ਮੇਲੇ ਵਾਲੇ ਦਿਨ ਰੌਣਕ ਵੇਖਣ ਵਾਲੀ ਹੁੰਦੀ ਹੈ। ਇਹ ਜੋਂ ...