ਵਰਕ ਸ਼ਾਪ ਦੀ ਸੁਰੱਖਿਆਵਾਂ ਤੇ ਸਾਵਧਾਨੀਆਂ
ਪ੍ਰਸ਼ਨ- ਸਿਖਿਆਰਥੀ ਨੂੰ ਵਰਕਸ਼ਾਪ ਵਿਚ ਕਿਹੜੀਆਂ-2 ਸੁਰੱਖਿਆਵਾਂ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ? ਉੱਤਰ- ਵਰਕਸ਼ਾਪ ਵਿਚ ਵਰਤੀਆਂ ਜਾਣ ਵਾਲੀਆਂ ਸੁਰੱਖਿਆਵਾਂ ਅਤੇ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ :- 1. ਵਰਕਸ਼ਾਪ ਵਿਚ ਕਿਸੇ ਵੀ ਉਪਕਰਨ ਨਾਲ ਬੇਲੋੜੀ ਛੇੜਖਾਨੀ ਨਹੀਂ ਕਰਨੀ ਚਾਹੀਦੀ। 2. ਬਗੈਰ ਜਾਣਕਾਰੀ ਤੋਂ ਅਤੇ ਇੰਸਟੈਕਟਰ ਦੀ ਆਗਿਆ ਤੋਂ ਬਿਨਾਂ, ਕਿਸੇ ਵੀ ਉਪਕਰਨ, ਮਸ਼ੀਨ ਨੂੰ ਚਲਾਉਣਾ ਨਹੀਂ ਚਾਹੀਦਾ। 3.ਵਰਕਸ਼ਾਪ ਵਿਚ ਹਮੇਸ਼ਾ ਹੀ ਚੁਸਤ ਰਹਿਣਾ ਚਾਹੀਦਾ ਹੈ। 4. ਵਰਕਸ਼ਾਪ ਵਿਚ ਹਮੇਸ਼ਾ ਹੀ ਬੂਟ ਪਾਉਣੇ ਚਾਹੀਦੇ ਹਨ। 5. ਟੂਲਾਂ ਅਤੇ ਔਜ਼ਾਰਾਂ ਨੂੰ ਉਹਨਾਂ ਦੀ ਸਹੀ ਜਗ੍ਹਾਂ ਤੇ ਰੱਖੋ। 6. ਵਰਕਸ਼ਾਪ ਦਾ ਫਰਸ਼ ਸਾਫ ਸੁਥਰਾ ਹੋਣਾ ਚਾਹੀਦਾ ਹੈ।ਉਸ ਉਤੇ ਤੇਲ ਜਾਂ ਗਰੀਸ ਆਦਿ ਨਾ ਡੁਲਣ ਦਿਓ। 7. ਵਰਕਸ਼ਾਪ ਵਿਚ ਭਾਰੀਆਂ ਵਸਤਾਂ ਨੂੰ ਪੂਰੀ ਸਾਵਧਾਨੀ ਨਾਲ ਚੁੱਕਣਾ ਚਾਹੀਦਾ ਹੈ। 8. ਵਰਕਸ਼ਾਪ ਵਿਚ ਚੱਲਦੀ ਮਸ਼ੀਨ ਨੂੰ ਸਾਫ ਨਹੀਂ ਕਰਨਾ ਚਾਹੀਦਾ। 9. ਵਰਕਸ਼ਾਪ ਵਿਚ ਜਿਹੜੇ ਕੱਪੜੇ ਪਾਉਣ ਦੀ ਆਗਿਆ ਦਿੱਤੀ ਗਈ ਹੈ।ਉਹਨਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। 10. ਵਰਕਸ਼ਾਪ ਵਿਚ ਮਸ਼ੀਨਾਂ ਤੇ ਲੱਗੇ ਹੋਏ ਸੇਫਟੀ ਡਿਵਾਈਸ ਨੂੰ ਕਦੇ ਵੀ ਨਹੀਂ ਛੇੜਨਾ ਚਾਹੀਦਾ। 11. ਵਰਕਸ਼ਾਪ ਵਿਚ ਪਾਣੀ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। 12. ਕਦੇ ਵੀ ਬੰਦ ਕਮਰੇ ਵਿਚ ਗੈਸਾਂ ਤੇ ਕੰਮ ਨਹੀਂ ਕਰਨਾ ਚਾਹੀਦਾ। 13. ਗੈਸ ਸਿਲੰਡਰ ਨੂੰ ਪੂਰੀ ਤਰ੍ਹਾਂ ਨਾ ਭਰੋ। 14. ਵੈਲਡਿੰਗ ਜਾਂ ਗ੍ਰੈਂਡ...